ਨੋਟਿਸ ਬੋਰਡ

  • ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ: 22-01-2020 ਨੂੰ ਆਰੰਭ ਹੋਇਆ, ਸੱਤ ਰੋਜਾ ਐਨ.ਐਸ.ਐਸ. ਕੈਂਪ ਅੱਜ ਮਿਤੀ: 28-01-2020 ਨੂੰ ਸਹੀ-ਸੰਪੰਨ ਰਿਹਾ। ਇਸ ਸੰਬੰਧੀ ਸਭ ਨੂੰ ਵਧਾਈ ਦਿੱਤੀ ਜਾਂਦੀ ਹੈ ਅਤੇ ਇਸ ਖੁਸ਼ੀ ਵਿੱਚ ਕੱਲ ਮਿਤੀ: 29-01-2020 ਨੂੰ ਕਾਲਜ ਵਿੱਚ ਛੁੱਟੀ ਰਹੇਗੀ। ਸਮੂਹ ਸੰਬੰਧਤ ਨੋਟ ਕਰਨ।
  • ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਾਲਜ ਵਿੱਚ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ 22 ਜਨਵਰੀ, 2020 ਤੋਂ 28 ਜਨਵਰੀ 2020 ਤੱਕ ਆਯੋਜਿਤ ਕੀਤਾ ਗਿਆ ਹੈ। ਜੋ ਵਿਦਿਆਰਥੀ ਇਸ ਕੈਂਪ ਵਿੱਚ ਭਾਗ ਲੈਣਾ ਚਾਹੁੰਦੇ ਹਨ ਉਹ 22 ਜਨਵਰੀ ਤੌਂ ਪਹਿਲਾਂ ਪ੍ਰੋ: ਕਮਲਜੀਤ ਸਿੰਘ ਅਤੇ ਪ੍ਰੋ: ਬਲਜੀਤ ਕੌਰ ਨੂੰ ਸੰਪਰਕ ਕਰਨ।
  • ਬੀ.ਏ/ਬੀ.ਕਾਮ ਭਾਗ ਦੂਸਰਾ ਦੇ ਸਮੂ੍ਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੀ.ਕਾਮ/ਬੀ.ਏ ਸਮੈਸਟਰ 1 ਅਤੇ ਸਮੈਸਟਰ 2 ਦੇ ਰਿਜ਼ਲਟ ਦੀ ਕਾੱਪੀ ਮਿਤੀ 16 ਨਵੰਬਰ , 2019 ਦਿਨ ਸ਼ਨੀਵਾਰ  ਦੁਪਹਿਰ 2 ਵਜੇ ਤੱਕ ਕਾਲਜ ਦਫਤਰ ਵਿੱਚ ਜਮ੍ਹਾਂ ਕਰਵਾ ਦੇਣ। ਇਸ ਦੇ ਨਾਲ ਰਿਜ਼ਲਟ ਕਾਲਜ ਦੀ ਵੈਬ-ਸਾਈਟ ਤੇ ਲਾਗ ਇਨ  ਕਰਕੇ ਅਪਡੇਟ ਕੀਤਾ ਜਾਵੇ। ਜਿਨ੍ਹਾਂ ਵਿਦਿਆਰਥੀਆਂ ਦੀ ਦੋਹਾਂ ਸਸਮੈਸਟਰਾਂ ਵਿੱਚ ਕੁੱਲ 5 ਜਾਂ 5 ਤੋਂ ਵੱਧ ਪੇਪਰਾਂ ਵਿੱਚ ਰੀ-ਅਪੀਅਰ ਹੈ, ਉਹ ਤੂਰੰਤ ਕਾਲਜ ਦਫਤਰ ਵਿੱਚ ਸੰਪਰਕ ਕਰਨ । 
  • ਬੀ.ਏ/ਬੀ.ਕਾਮ ਭਾਗ ਦੂਸਰਾ ਦੇ ਸਮੂ੍ਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਮੈਸਟਰ 3 Environmental Protection & Road Safety Awareness ਵਿਸ਼ੇ ਦੀ ਯੂਨੀਵਰਸਿਟੀ ਪ੍ਰੀਖਿਆ ਮਿਤੀ 20 ਨਵੰਬਰ ਦਿਨ ਬੁੱਧਵਾਰ ਵਿਖੇ ਹੋਵੇਗੀ। ਸਮੂ੍ਹ ਸੰਬੰਧਤ ਨੋਟ ਕਰਨ ।
  • ਕਾਲਜ ਦੇ ਸਮੂਹ ਅਨੁਸੂਚਿਤ ਜਾਤੀ (ਐਸ.ਸੀ.)  ਨਾਲ ਸੰਬੰਧਤ ਵਿਦਿਆਰਥੀਆਂ  ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡਾ: ਅੰਬੇਦਕਰ ਸਕਾਲਰਸ਼ਿਪ ਦਾ ਪੋਰਟਲ ਖੁੱਲ ਗਿਆ ਹੈ। ਇਸ ਲਈ ਜੋ ਵੀ ਵਿਦਿਆਰਥੀ ਸਕਾਲਰਸ਼ਿਪ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਮਿਤੀ: 20/11/2019 ਤੋਂ ਪਹਿਲਾਂ ਆਨ-ਲਾਈਨ ਅਪਲਾਈ ਕਰਕੇ ਆਪਣੇ ਦਸਤਾਵੇਜ਼ ਕਾਲਜ ਵਿੱਚ ਜਮਾਂ ਕਰਵਾ ਦੇਣ।। ਸਕਾਲਰਸ਼ਿਪ ਅਪਲਾਈ ਕਰਨ ਵਾਲੇ  ਵਿਦਆਰਥੀਆਂ ਦੇ ਮਾਤਾ/ਪਿਤਾ ਦੀ ਅਮਾਦਨ ਦੇ ਸਬੂਤ ਵਜੋਂ ਘੱਟੋ-ਘੱਟ ਤਹਿਸੀਲਦਾਰ ਰੈਂਕ ਦੇ ਅਧਿਕਾਰੀ ਦੁਆਰਾ ਜਾਰੀ ਕੀਤਾ ਗਿਆ ਆਮਦਨ ਸਰਟੀਫਿਕੇਟ ਹੀ ਯੋਗ ਮੰਨਿਆ ਜਾਵੇਗਾ। ਸਮੂਹ ਸੰਬੰਧਤ ਕਰਨ।
  • ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਯੁਵਕ ਮੇਲੇ ਵਿੱਚ ਹੋਈ ਜਿੱਤ, ਦੀਵਾਲੀ ਅਤੇ ਵਿਸ਼ਵਕਰਮਾ ਡੇ ਨੂੰ ਮੁੱਖ ਰਖਦੇ ਹੋਏ ਮਿਤੀ 26 ਅਕਤੂਬਰ ਤੋਂ 28 ਅਕਤੂਬਰ ਤੱਕ ਛੁੱਟੀ ਰਹੇਗੀ। ਸਮੂਹ ਸੰਬੰਧਤ ਨੋਟ ਕਰਨ।
  • ਕਾਲਜ ਦੇ ਬੀ.ਏ /ਬੀ.ਕਾਮ ਭਾਗ ਪਹਿਲਾ ਦੇ ਸਮੂ੍ਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ 10ਵੀਂ ਜਮਾਤ ਵਿੱਚ ਪੰਜਾਬੀ ਨਹੀਂ ਪੜੀ, ਜੋ ਪੰਜਾਬੀ ਕੰਪਲਸਰੀ ਦੀ ਜਗ੍ਹਾਂ ਪੰਜਾਬੀ ਮੁੱਢਲਾ ਗਿਆਨ ਪੜਨ੍ਹਾ ਚਾਹੁੰਦੇ ਹਨ, ਉਹ ਮਿਤੀ 16/10/2019 ਨੂੰ ਇਸ ਸੰਬੰਧ ਵਿੱਚ ਸਵੈ-ਘੋਸ਼ਣਾ ਪੱਤਰ   ਅਤੇ 10ਵੀਂ ਜਮਾਤ ਦੇ ਸਰਟੀਫਿਕੇਟ ਦੀ ਕਾੱਪੀ ਪ੍ਰੋ: ਬਲਜੀਤ ਕੌਰ ਜੀ ਨੂੰ ਜਮ੍ਹਾਂ ਕਰਵਾਉਣ।
  • ਕਾਲਜ ਦੇ ਸਮੂਹ ਘੱਟ ਗਿਣਤੀ ਸ਼੍ਰੇਣੀ ਨਾਲ ਸੰਬੰਧਤ ਵਿਦਆਰਥੀਆਂ(ਸਿੱਖ,ਮੁਸਲਿਮ,ਬੋਧੀ, ਜੈਨੀ,ਇਸਾਈ ਆਦਿ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਮਨਿਉਰਟੀਸ ਦਾ ਪੋਰਟਲ ਖੁੱਲ ਗਿਆ ਹੈ। ਇਸ ਲਈ ਜੋ ਵੀ ਵਿਦਾਰਅਰਥੀ ਸਕਾਲਰਸ਼ਿਪ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਮਿਤੀ 15-10-2019 ਤੋਂ ਪਹਿਲਾਂ ਆਨ-ਲਾਈਨ ਅਪਲਾਈ ਕਰਕੇ ਆਪਣੇ ਦਸਤਾਵੇਜ ਕਾਲਜ ਵਿੱਚ ਜਮਾਂ ਕਰਵਾ ਦੇਣ।
  • ਕਾਲਜ ਦੇ ਸਮੂਹ ਐਸ.ਸੀ.  ਵਿਦਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡਾ: ਅੰਬੇਦਕਰ ਸਕਾਲਰਸ਼ਿਪ ਦਾ ਪੋਰਟਲ ਜਲਦੀ ਹੀ ਖੁੱਲ ਰਿਹਾ ਹੈ। ਇਸ ਲਈ ਜੋ ਵੀ ਵਿਦਆਰਥੀ ਸਕਾਲਰਸ਼ਿਪ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਅਪਣਾ ਰਿਹਾਇਸ਼ੀ ਸਰਟੀਫਿਕੇਟ ਅਤੇ ਆਮਦਨ ਸਰਟੀਫਿਕਕੇਟ ਇਕ ਦੋ ਦਿਨ ਵਿੱਚ ਅਪਲਾਈ ਕਰ ਦੇਣ ਤਾਂ ਜੋ ਸਕਾਲਰਸ਼ਿਪ ਅਪਲਾਈ ਕਰਨ ਵਿੱਚ ਕੋਈ ਦੇਰੀ ਨਾ ਹੋਵੇ। ਸਕਾਲਰਸ਼ਿਫ ਅਪਲਾਈ ਕਰਨ ਵਾਲੇ  ਵਿਦਆਰਥੀਆਂ ਦੇ ਮਾਤਾ/ਪਿਤਾ ਦੀ ਅਮਾਦਨ ਦੇ ਸਬੂਤ ਵਜੋਂ ਘੱਟੋ-ਘੱਟ ਤਹਿਸੀਲਦਾਰ ਰੈਂਕ ਦੇ ਅਧਿਕਾਰੀ ਦੁਆਰਾ ਜਾਰੀ ਕੀਤਾ ਗਿਆ ਆਮਦਨ ਸਰਟੀਫਿਕੇਟ ਹੀ ਯੋਗ ਮੰਨਿਆ ਜਾਵੇਗਾ।
This document was last modified on: 28-Jan-2020