ਨੋਟਿਸ ਬੋਰਡ


 • (ਨੋਟਿਸ ਮਿਤੀ 30/09/2022) ਕਾਲਜ ਦੇ ਸਮੂਹ ਜਰਨਲ, .ਬੀ.ਸੀ.,ਬੀ.ਸੀ,ਅਤੇ ਐੱਸ.ਸੀ. ਵਿਦਿਆਰਥੀ (ਜੋ ਕਿਸੇ ਕਿਸਮ ਦਾ ਵਜ਼ੀਫ਼ਾ ਪ੍ਰਾਪਤ ਨਹੀਂ ਕਰ ਰਹੇ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਵਿਦਿਆਰਥੀਆ ਲਈ ਮੈਰਿਟ ਅਧਾਰਿਤ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਤਹਿਤ ਉਹਨਾਂ ਦੀ ਪਿਛਲੀ ਕਲਾਸ ਦੀ ਮੈਰਿਟ ਨੂੰ ਆਧਾਰ ਬਣਾ ਕੇ ਯੂਨੀਵਰਸਿਟੀ ਪ੍ਰੀਖਿਆ ਵਿੱਚ ਛੋਟ ਦਿੱਤ ਜਾਣੀ ਹੈ ਅਜਿਹੇ ਵਿਦਿਆਰਥੀ ਹੈਟ ਲਿਖੇ ਦਸਤਾਵੇਜ਼ ਲੈ ਕੇ ਸੰਬੰਧਿਤ ਇੰਚਾਰਜ ਨਾਲ ਸੰਪਰਕ ਕਰਨਗੇ

   

  ਜ਼ਰੂਰੀ ਦਸਤਾਵੇਜ਼

  1. ਕਾਲਜ ਆਈ-ਡੀ ਕਾਰਡ

  2. ਪਿਛਲੀ ਕਲਾਸ ਦਾ ਅਸਲ DMC

  3. ਕਾਲਜ ਫ਼ੀਸ ਸਲਿਪ

  4. Residence proof

  5. ਅਧਾਰ ਕਾਰਡ

  6. ਫ਼ੋਟੋ

   

  1. ਬੀ.ਏ.-1        ਪ੍ਰੋ. ਰਮਨਦੀਪ ਕੌਰ

  2. ਬੀ..-2        ਡਾ. ਪਰਮਿੰਦਰ ਕੌਰ

  3. ਬੀ..-3        ਪ੍ਰੋ. ਬਲਜੀਤ ਕੌਰ

  4. ਬੀ.ਕਾਮ.-1    ਪ੍ਰੋ.ਦੀਪਿਕਾ ਜਿੰਦਲ

  5. ਬੀ.ਕਾਮ-2     ਪ੍ਰੋ.ਨਜ਼ਮਾਂ ਪ੍ਰਵੀਨ

  6. ਬੀ.ਕਾਮ-3     ਪ੍ਰੋ. ਸੌਰਭ ਕੁਮਾਰ

  7. ਬੀ.ਸੀ., ਪੀ.ਜੀ.ਡੀ.ਸੀ.. ਪ੍ਰੋ. ਸੋਨੀਆ ਗੱਖੜ


  (ਨੋਟਿਸ ਮਿਤੀ 17/09/2022ਕਾਲਜ ਦੇ ਸਮੂਹ ਘੱਟ ਗਿਣਤੀ ਸ਼੍ਰੇਣੀ ਨਾਲ ਸੰਬੰਧਿਤ ਵਿਦਿਆਰਥੀਆਂ (ਸਿੱਖ, ਮੁਸਲਿਮ,ਬੋਧੀ,ਜੈਨੀ, ਇਸਾਈ ਆਦਿ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Post-Matric Scholarship for Miniorty ਦਾ ਪੋਰਟਲ ਖੁੱਲ ਗਿਆ ਹੈ ਇਸ ਲਈ ਜੋ ਵੀ ਵਿਦਿਆਰਥੀ minority ਸਕਾਲਰਸ਼ਿਪ ਲਈ ਜਾ Merit ਦੇ ਅਧਾਰ ਤੇ ਸਕਾਲਰਸ਼ਿਪ ਅਪਲਾਈ  ਕਰਨਾ ਚਾਹੁੰਦੇ ਹਨ ਉਹ ਮਿਤੀ 25-09-2022 ਤੋਂ ਪਹਿਲਾ ਆਨ-ਲਾਇਨ ਅਪਲਾਈ ਕਰਕੇ ਆਪਣੇ ਦਸਤਾਵੇਜ ਕਾਲਜ ਵਿੱਚ ਜਮ੍ਹਾਂ ਕਰਵਾ ਦੇਣ ਅਤੇ ਜੋ ਵਿਦਿਆਰਥੀ ਅਨੁਸੂਚਿਤ ਜਾਤੀ ਨਾਲ ਸੰਬੰਧ ਰਖਦੇ ਹਨ ਉਹ ਇਸ ਪੋਰਟਲ ਤੇ ਅਪਲਾਈ ਨਾ ਕਰਨ ਅਤੇ ਸੰਬੰਧਿਤ ਵਿਦਿਆਰਥੀ Dr. Ambedkar Scholarship portal by Punjab Government (https://scholarships.punjab.gov.in/) ਤੇ ਹੀ ਅਪਲਾਈ ਕਰਨਸਮੂਹ ਸੰਬੰਧਿਤ ਨੋਟ ਕਰਨ

  (ਨੋਟਿਸ ਮਿਤੀ 10/09/2022) ਕਾਲਜ ਵਿੱਚ ਸੈਸ਼ਨ 2022-23 ਦੇ ਲਈ ਪੇਰੈਂਟ ਟੀਚਰ ਐਸੋਸੀਏਸ਼ਨ (ਪੀ.ਟੀ.ਏ.) ਦਾ ਗਠਨ ਕੀਤਾ ਜਾਣਾ ਹੈ। ਸਮੂਹ ਵਿਦਿਆਰਥੀਆਂ ਦੇ ਮਾਪਿਆ ਅਤੇ ਕਾਲਜ ਸਟਾਫ਼ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਮੀਟਿੰਗ ਮਿਤੀ  12/09/2022 ਦਿਨ ਸੋਮਵਾਰ ਨੂੰ ਹੋਣੀ ਸੀ, ਕੁੱਝ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕੀਤੀ ਜਾਂਦੀ ਹੈ। ਹੁਣ ਇਹ ਮੀਟਿੰਗ ਮਿਤੀ 13/09/2022 ਨੂੰ ਪ੍ਰਿੰਸੀਪਲ ਦਫ਼ਤਰ ਵਿਖੇ ਸਵੇਰੇ 11 ਵਜੇ ਹੋਵੇਗੀ। ਸਮੂਹ ਸੰਬੰਧਿਤ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।


  (ਨੋਟਿਸ ਮਿਤੀ 10/09/2022)ਕਾਲਜ ਦੇ ਸਮੂਹ ਬੀ.. ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀ ਨੇ ਆਪਣਾ ਵਿਸ਼ਾ ਬਦਲਣਾ ਹੈ ਉਹ ਵਿਦਿਆਰਥੀ ਮਿਤੀ 14/09/2022 ਤੱਕ (ਕਮਰਾ ਨੰਬਰ 25) ਡਾ. ਕਮਲਜੀਤ ਸਿੰਘ ਕੋਲ ਆਪਣਾ ਵਿਸ਼ਾ ਬਦਲੀ ਦਾ ਫਾਰਮ ਜਮਾਂ ਕਰਵਾ ਦੇਣ ਇਸ ਮਿਤੀ ਤੋ ਬਾਅਦ ਕਿਸੇ ਵੀ ਵਿਦਿਆਰਥੀ ਦਾ ਵਿਸ਼ਾ ਨਹੀਂ ਬਦਲਿਆ ਜਾਵੇਗਾ ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ


  (ਨੋਟਿਸ ਮਿਤੀ 10/09/2022) ਕਾਲਜ ਵਿੱਚ ਬੀ.ਏ./ਬੀ.ਕਾਮ./ਬੀ.ਸੀ.ਏ. ਐਂਟਰੀ ਪੁਆਇੰਟ ਵਿੱਚ ਦਾਖਲ ਹੋਏ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਿਨਾਂ ਕਿਸੇ ਹੋਰ ਬੋਰਡ ਤੋਂ (CBSE ਜਾਂ ਕੋਈ ਹੋਰ ਬੋਰਡ) ਤੋਂ +2 ਪਾਸ ਕੀਤੀ ਹੈ, ਉਹ ਵਿਦਿਆਰਥੀ ਮਿਤੀ 14/09/2022 ਤੋਂ ਪਹਿਲਾਂ ਪਹਿਲਾਂ ਆਪਣਾ +2 ਦਾ ਅਸਲ ਡੀ.ਐਮ.ਸੀ. ਅਤੇ ਅਸਲ ਮਾਈਗਰੇਸ਼ਨ ਸਰਟੀਫਿਕੇਟ ਕਾਲਜ ਦਫ਼ਤਰ ਵਿੱਚ ਸ. ਗੁਰਦੀਪ ਸਿੰਘ ਕੋਲ ਜਮ੍ਹਾਂ ਕਰਵਾਏ ਜਾਣ ਅਤੇ ਇਸ ਦੀ ਰਸੀਦ ਪ੍ਰਾਪਤ ਕੀਤੀ ਜਾਵੇ। ਜੇਕਰ ਕੋਈ ਵਿਦਿਆਰਥੀ ਆਪਣੇ ਅਸਲ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਉਂਦਾ, ਉਹ ਉਸ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ। 


  (ਨੋਟਿਸ ਮਿਤੀ 09/09/2022) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰੀਖਿਆ ਦਸੰਬਰ 2022 ਦੇ ਸੰਬੰਧ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰੀਖਿਆ ਪੋਰਟਲ 15/09/2020 ਤੋ ਸ਼ੁਰੂ ਹੋ ਰਿਹਾ ਹੈ ਜਿਹੜੇ  ਵਿਦਿਆਰਥੀ ਰੀ-ਅਪੀਅਰ ਦੀ ਪ੍ਰੀਖਿਆ ਦੇਣਾ ਚਾਹੁੰਦੇ ਹਨ ਉਹ ਵਿਦਿਆਰਥੀ 15/09/2022 ਤੋ 07/10/2022 ਤੱਕ ਬਿਨਾ ਲੇਟ ਫ਼ੀਸ ਤੋ ਭਰ ਸਕਦੇ ਹਨ

  (ਨੋਟਿਸ ਮਿਤੀ 07/09/2022) ਕਾਲਜ ਵਿੱਚ ਸੈਸ਼ਨ 2022-23 ਦੇ ਲਈ ਪੇਰੈਂਟ ਟੀਚਰ ਐਸੋਸੀਏਸ਼ਨ (ਪੀ.ਟੀ..) ਦਾ ਗਠਨ ਕੀਤਾ ਜਾਣਾ ਹੈ ਸਮੂਹ ਵਿਦਿਆਰਥੀਆਂ ਦੇ ਮਾਪਿਆ ਅਤੇ ਕਾਲਜ ਸਟਾਫ਼ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸੰਬੰਧੀ ਮੀਟਿੰਗ ਮਿਤੀ  12/09/2022 ਦਿਨ ਸੋਮਵਾਰ ਨੂੰ ਪ੍ਰਿੰਸੀਪਲ ਦਫ਼ਤਰ ਵਿਖੇ ਸਵੇਰੇ 11 ਵਜੇ ਹੋਵੇਗੀ ਸਮੂਹ ਸੰਬੰਧਿਤ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ


  (ਨੋਟਿਸ ਮਿਤੀ 24/08/2022) ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਮਿਤੀ 29/08/2022 ਤੋਂ ਪੰਜਾਬ ਵਿੱਚ ਖੇਡ ਮੇਲੇ ਕਰਵਾਏ ਜਾ ਰਹੇ ਹਨ। ਸੋ ਕਾਲਜ ਦੇ ਸਮੂਹ ਵਿਦਿਆਰਥੀਆ ਨੂੰ ਜੋ ਕਿ ਖੇਡਾਂ ਰੁਚੀ ਰੱਖਦੇ ਹਨ। ਇਸ ਖੇਡ ਮੇਲੇ ਵਿੱਚ ਭਾਗ ਲੈਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਾਲਜ ਵਿੱਚ ਲਗਾਏ ਗਏ ਸਪੋਰਟਸ ਹੈਲਪ ਡੈਸਕ ਤੇ ਤੁਰੰਤ ਰਿਪੋਰਟ ਕਰਨ ਅਤੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣੀ ਅਤਿ ਜ਼ਰੂਰੀ ਹੈ। ਇਨ੍ਹਾਂ ਖੇਡਾਂ ਲਈ ਸਰਕਾਰ ਵੱਲੋਂ ਇਨਾਮ ਰੱਖੇ ਗਏ ਹਨ। ਕਾਲਜ ਦੇ ਵਿਦਿਆਰਥੀ ਇਹਨਾਂ ਖੇਡਾਂ ਵਿੱਚ ਭਾਗ ਲੈ ਕੇ ਇਹ ਇਨਾਮੀ  ਰਾਸ਼ੀ ਜਿੱਤ ਸਕਦੇ ਹਨ ਅਤੇ ਸਰਟੀਫਿਕੇਟ ਵੀ ਪ੍ਰਾਪਤ ਕਰ ਸਕਦੇ ਹਨ। ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।

   

  ਨੋਟ:-  ਵਧੇਰੇ ਜਾਣਕਾਰੀ ਲਈ ਹੇਠਾਂ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ।

                     ਡਾ. ਤੇਜਿੰਦਰ ਸਿੰਘ (ਮੁਖੀ ਸਪੋਰਟਸ ਵਿਭਾਗ)

                     ਮੋਬਾਇਲ ਨੰ. 94638-65712

                     College Web site   https://gcamargarh.com/


  (ਨੋਟਿਸ ਮਿਤੀ 08/08/2022) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਾਲਜ ਵਿੱਚ ਸੈਸ਼ਨ 2022-23 ਦੇ Continuing Classes ਦੇ ਦਾਖ਼ਲੇ ਸ਼ੁਰੂ ਹਨ। ਵਿਦਿਆਰਥੀ ਕਾਲਜ ਪੋਰਟਲ www.gcamargarh.com ’ਤੇ ਤੁਰੰਤ ਆਪਣਾ ਪ੍ਰੋਫਾਈਲ ਅਤੇ Previous Class/Semester ਦੀ ਜਾਣਕਾਰੀ ਅੱਪਡੇਟ ਕਰਨ ਉਪਰੰਤ ਹੇਠ ਲਿਖੇ ਅਨੁਸਾਰ ਦਸਤਾਵੇਜ਼ ਦਾਖਲਾ ਕੋ-ਆਰਡੀਨੇਟਰ ਕੋਲ ਜਮ੍ਹਾਂ ਕਰਵਾਉਣ:


  1. ਦਾਖਲਾ ਫਾਰਮ ਦਾ ਪ੍ਰਿੰਟ (ਜਿਸ ਉੱਪਰ ਵਿਦਿਆਰਥੀ ਦੇ ਮਾਤਾ-ਪਿਤਾ ਦੇ ਹਸਤਾਖ਼ਰ ਲਾਜ਼ਮੀ ਹਨ)

  2. 10ਵੀਂ/12ਵੀਂ ਦਾ ਸਰਟੀਫਿਕੇਟ

  3. ਆਧਾਰ ਕਾਰਡ

  4. ਕੈਟਾਗਰੀ ਸਰਟੀਫਿਕੇਟ

  ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਲਾਭਪਾਤਰੀਆਂ ਵੱਲੋਂ:

  5. ਸਵੈ-ਘੋਸ਼ਣਾ ਪੱਤਰ

  6. ਫਰੀਸ਼ਿਪ ਕਾਰਡ


  ਵਿਦਿਆਰਥੀਆਂ ਦੀ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਕਿ ਇਹ ਦਾਖਲਾ ਪੂਰਨ ਤੌਰ'ਤੇ ਆਰਜ਼ੀ ਹੋਵੇਗਾ।ਜੇਕਰ ਨਤੀਜਾ ਘੋਸ਼ਿਤ ਹੋਣ ਉਪਰੰਤ ਵਿਦਿਆਰਥੀ ਪਿਛਲੇ ਸਮੈਸਟਰ ਵਿੱਚ 50 ਪ੍ਰਤੀਸ਼ਤ ਵਿਸ਼ਿਆਂ ਵਿੱਚ ਪਾਸ ਨਹੀਂ ਹੁੰਦਾ ਤਾਂ ਉਸ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ। ਵਿਦਿਆਰਥੀ ਹੇਠ ਲਿਖੇ ਅਨੁਸਾਰ ਆਪਣੇ ਦਾਖਲਾ ਫਾਰਮ ਜਮ੍ਹਾਂ ਕਰਵਾ ਸਕਦੇ ਹਨ:


  ਬੀ.ਏ. ਭਾਗ ਦੂਜਾ ਪ੍ਰੋ: ਬਲਜੀਤ ਕੌਰ

  ਬੀ.ਏ. ਭਾਗ ਤੀਜਾ ਪ੍ਰੋ: ਪਰਮਿੰਦਰ ਕੌਰ

  ਬੀ.ਕਾਮ. ਭਾਗ ਦੂਜਾ ਪ੍ਰੋ: ਰਮਨਦੀਪ ਕੌਰ

  ਬੀ.ਕਾਮ. ਭਾਗ ਤੀਜਾ ਪ੍ਰੋ: ਸੌਰਭ ਕੁਮਾਰ

  ਬੀ.ਸੀ.ਏ. ਭਾਗ ਦੂਜਾ,ਤੀਜਾ ਸ. ਮਨਜਿੰਦਰ ਸਿੰਘ, ਸ਼੍ਰੀ ਨੀਤਿਨ ਖੁਰਾਨਾ


  (ਨੋਟਿਸ ਮਿਤੀ 08/08/2022) ਕਾਲਜ ਵਿੱਖੇ ਬੀ.ਏ., ਬੀ.ਕਾਮ ਅਤੇ ਬੀ.ਸੀ.ਏ. ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਪੰਜਾਬ ਸਰਕਾਰ ਦੇ ਸੈਂਟਰਲ ਦਾਖਲਾ ਪੋਰਟਲ ਤੇ 15 ਜੂਲਾਈ 2022 ਤੋਂ ਅਪਲਾਈ ਕਰ ਸਕਦੇ ਹਨ। ਜੇਕਰ ਕਿਸੇ ਉਮੀਦਵਾਰ ਨੂੰ ਦਾਖਲਾ ਫਾਰਮ ਅਪਲਾਈ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਮੀਦਵਾਰ ਕਾਲਜ ਵਿੱਚ ਲੱਗੇ ਹੈਲਪ ਡੈਸਕ ਨਾਲ ਸਵੇਰੇ 10 ਤੋਂ 3 ਵਜੇ ਤੱਕ ਸੰਪਰਕ ਕਰ ਸਕਦੇ ਹਨ। ਅਪਲਾਈ ਕਰਨ ਲਈ ਇੱਥੇ ਕਲਿੱਕ ਕਰੋ


   (ਨੋਟਿਸ ਮਿਤੀ 22/06/2022)ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਕਲਾਸਾਂ ਦੀਆਂ ਪ੍ਰੀਖਿਆਵਾਂ 25 ਅਤੇ 27 ਜੂਨ ਤੋਂ ਸ਼ੁਰੂ ਹੋ ਰਹੀਆਂ ਹਨ ਉਨ੍ਹਾਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਅਗਰ ਕਿਸੇ ਵੀ ਵਿਦਿਆਰਥੀ ਦਾ ਰੋਲ ਨੰਬਰ ਕਿਸੇ ਵੀ ਕਾਰਨਾਂ ਕਰਕੇ ਰੁਕਿਆ ਹੋਇਆ ਹੈ ਜਾਂ ਡਾਊਨਲੋਡ ਨਹੀਂ ਹੋ ਰਿਹਾ ਤਾਂ ਉਹ ਵਿਦਿਆਰਥੀ ਹੇਠ ਲਿਖੇ ਅਨੁਸਾਰ ਆਪਣੇ ਸੰਬੰਧਿਤ ਦਸਤਾਵੇਜ਼ ਨਾਲ ਲੈ ਕੇ ਪ੍ਰੀਖਿਆ ਸ਼ਾਖਾ ਜਾ ਕੇ ਤਰੁੱਟੀ ਦੁਰ ਕਰਵਾ ਕੇ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ

   

  1.    ਜਿਨ੍ਹਾਂ ਕਲਾਸਾਂ ਦੇ ਇਮਤਿਹਾਨ 25 ਜੂਨ 2022 ਤੋਂ ਸ਼ੁਰੂ ਹੋ ਰਹੇ ਹਨ ਉਹ ਵਿਦਿਆਰਥੀ 24 ਜੂਨ 2022 ਤੱਕ ਪ੍ਰੀਖਿਆ ਸ਼ਾਖਾ ਜਾ ਕੇ ਠੀਕ ਕਰਵਾਉਣ

  2.    ਜਿਨ੍ਹਾਂ ਕਲਾਸਾਂ ਦੇ ਇਮਤਿਹਾਨ 27 ਜੂਨ 2022 ਤੋਂ ਸ਼ੁਰੂ ਹੋ ਰਹੇ ਹਨ ਉਹ ਵਿਦਿਆਰਥੀ 25 ਜੂਨ 2022 ਤੱਕ ਪ੍ਰੀਖਿਆ ਸ਼ਾਖਾ ਜਾ ਕੇ ਠੀਕ ਕਰਵਾਉਣ

   

  ਇਸ ਸੰਬੰਧੀ ਪ੍ਰੀਖਿਆ ਸ਼ਾਖਾ ਮਿਤੀ 25-06-2022 ਨੂੰ ਆਮ ਦਿਨਾਂ ਵਾਂਗ ਖੁੱਲ੍ਹੀ ਰਹੇਗੀ

   

  ਨੋਟ:- ਇਸ ਨੂੰ ਅਤਿ ਜ਼ਰੂਰੀ ਸਮਝਿਆਂ ਜਾਵੇ


  (ਨੋਟਿਸ ਮਿਤੀ 26/05/2022) ਕਾਲਜ ਦੇ ਬੀ.ਏ,ਬੀ.ਕਾਮ, ਬੀ.ਸੀ.ਏ ਅਤੇ ਪੀ.ਜੀ.ਡੀ.ਸੀ.ਏ. ਸਮੈਸਟਰ 2, 4 ਅਤੇ 6 ਦੇ ਵਿਦਿਆਰਥੀਆ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ ਮਈ 2022 ਦੀਆਂ ਪ੍ਰੀਖਿਆਵਾਂ ਲਈ ਜਿਨ੍ਹਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੋਰਟਲ ਤੇ ਪ੍ਰੀਖਿਆ ਫਾਰਮ ਵਿੱਚ ਸੋਧ ਕਰਵਾਉਣ ਸੰਬੰਧੀ ਫ਼ੀਸ ਭਰੀ ਸੀ।ਉਹਨਾਂ ਵਿਦਿਆਰਥੀਆਂ ਦੇ ਫਾਰਮ ਵਿੱਚ ਜੋ ਗ਼ਲਤੀ ਸੀ,ਉਹ ਠੀਕ ਹੋਣ ਲਈ ਯੂਨੀਵਰਸਿਟੀ ਭੇਜ ਦਿੱਤੀ ਗਈ ਹੈ।ਸਮੂਹ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਵਿਦਿਆਰਥੀ ਆਪਣਾ ਪੋਰਟਲ ਲੋਗ-ਇਨ੍ਹਾਂ ਕਰਕੇ ਅੱਜ ਮਿਤੀ 26-05-2022 (2:00 ਵਜੇ) ਤੱਕ ਹਰ ਹਾਲਤ ਵਿਚ ਦੇਖ ਲੈਣ।ਅਣਗਹਿਲੀ ਦੀ ਸੂਰਤ ਵਿੱਚ ਵਿਦਿਆਰਥੀ ਖ਼ੁਦ ਜ਼ਿੰਮੇਵਾਰ ਹੋਵੇਗਾ।                                               

  (ਨੋਟਿਸ ਮਿਤੀ 14/05/2022) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਚੈੱਕ ਕਰਨ ਲਈ ਇਕ ਹੋਰ ਮੌਕਾ ਦਿੱਤਾ ਗਿਆ ਹੈ। ਇਸ ਲਈ ਵਿਦਿਆਰਥੀ ਆਪਣੀ ਸੰਬੰਧਿਤ ਕਲਾਸਾਂ ਦੇ ਸਮੈਸਟਰ ਦੂਜਾ, ਚੌਥਾ ਅਤੇ ਛੇਵਾਂ ਲਈ 2022 ਦੇ ਪ੍ਰੀਖਿਆ ਫਾਰਮ ਆਨ-ਲਾਈਨ ਯੂਨੀਵਰਸਿਟੀ ਦੀ ਵੈੱਬ ਸਾਈਟ(www.pupexamination.ac.in) ਤੇ ਆਪਣੀ ਐਪਲੀਕੇਸ਼ਨ ਆਡੀ.ਡੀ. ਭਰ ਕੇ ਚੈੱਕ ਕਰ ਲੈਣ। ਜੇਕਰ ਕਿਸੇ ਵਿਦਿਆਰਥੀ ਨੇ ਕੋਈ ਵਿਸ਼ਾ ਦਰੁਸਤ ਕਰਵਾਉਣਾ ਹੈ, ਤਾਂ ਉਹ ਮਿਤੀ 18-5-2022 ਤੱਕ ਕਾਲਜ ਦਫ਼ਤਰ ਵਿਖੇ ਮੈਡਮ ਸ਼ਵੇਤਾ ਜੈਨ ਕੋਲ ਪ੍ਰੀਖਿਆ ਫਾਰਮ, 250/- ਰੁਪਏ ਤਰੁੱਟੀ ਫ਼ੀਸ +20 ਰੁਪਏ ਜੀ.ਐੱਸ.ਟੀ ਅਤੇ ਪੇਪਰ ਆਪਸ਼ਨ ਬਦਲੀ ਫ਼ੀਸ 600/- ਰੁਪਏ (ਜੀ.ਐੱਸ.ਟੀ. ਤੋ ਬਗੈਰ) ਸਮੇਤ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ ਤਾਂ ਜੋ ਉਹਨਾਂ ਦੀ ਅਰਜ਼ੀ ਅਤੇ ਤਰੁੱਟੀ ਫ਼ੀਸ ਸਮੇਂ ਸਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦਰੁਸਤੀ ਲਈ ਭੇਜੀ ਜਾ ਸਕੇ। ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।


  (ਨੋਟਿਸ ਮਿਤੀ 29/04/2022) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਈ 2022 ਦੀ ਸਮੈਸਟਰ ਪ੍ਰੀਖਿਆ ਦੀ ਫ਼ੀਸ ਅਤੇ ਪ੍ਰੀਖਿਆ ਫਾਰਮ ਭਰਨ ਦੀ ਅੰਤਿਮ ਮਿਤੀ ਵਿੱਚ ਵਾਧਾ ਕਰਦੇ ਹੋਏ ਵਿਦਿਆਰਥੀ ਨੂੰ ਮਿਤੀ 30-04-2022 ਤੱਕ ਆਖ਼ਰੀ ਮੌਕਾ ਦਿੱਤਾ ਜਾਂਦਾ ਹੈ। ਜੇਕਰ ਕਿਸੇ ਵਿਦਿਆਰਥੀ ਨੇ ਹੁਣ ਤੱਕ ਫਾਰਮ ਨਹੀਂ ਭਰਿਆ ਤਾਂ ਉਹ 30-04-2022 ਤੱਕ ਆਪਣਾ ਪ੍ਰੀਖਿਆ ਫਾਰਮ ਅਤੇ ਫ਼ੀਸ ਭਰ ਸਕਦਾ ਹੈ। ਇਸ ਤੋਂ ਬਾਅਦ ਜੇਕਰ ਕੋਈ ਵਿਦਿਆਰਥੀ ਫਾਰਮ ਜਾ ਫ਼ੀਸ ਭਰਨ ਤੋਂ ਰਹਿ ਜਾਂਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਖ਼ੁਦ ਵਿਦਿਆਰਥੀ ਦੀ ਹੋਵੇਗੀ।

  (ਨੋਟਿਸ ਮਿਤੀ 17/03/2022) ਕਾਲਜ ਦੇ ਬੀ.ਕਾਮ,ਬੀ.ਏ, ਬੀ.ਸੀ.ਏ ਅਤੇ ਪੀ.ਜੀ.ਡੀ.ਸੀ.ਏ. ਸਮੈਸਟਰ 2, 4 ਅਤੇ 6 ਦੇ ਵਿਦਿਆਰਥੀਆ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ ਮਈ 2022 ਦੀਆਂ ਪ੍ਰੀਖਿਆਵਾ ਲਈ ਯੂਨੀਵਰਸਿਟੀ ਪੋਰਟਲ ਤੇ ਪ੍ਰੀਖਿਆ ਫਾਰਮ ਭਰਨ ਦੀ ਆਖਰੀ ਮਿਤੀ 15/03/2022 ਵਿੱਚ ਵਾਧਾ ਕਰਦੇ ਹੋਏ 21/03/2022 ਨਿਰਧਾਰਤ ਕੀਤੀ ਗਈ ਹੈ।ਇਸ ਸੰਬੰਧੀ ਪ੍ਰੀਖਿਆ ਫਾਰਮ ਭਰ ਕੇ ਉਸ ਦੀ ਹਾਰਡ ਕਾਪੀ ਕਾਲਜ ਦਫਤਰ ਵਿੱਚ ਮਿਤੀ 21/03/2022 ਨੂੰ  ਸ੍ਰੀ ਹਰਜੋਆਇਲ ਸਿੰਘ ਕੋਲ ਜਮ੍ਹਾਂ ਕਰਵਾਈ ਜਾਵੇ। ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਇਸ ਉਪਰੰਤ ਆਖਰੀ ਮਿਤੀ ਵਿੱਚ ਵਾਧਾ ਕਰਨਾ ਸੰਭਵ ਨਹੀਂ ਹੋਵੇਗਾ ਅਤੇ ਬਣਦੀ ਲੇਟ ਫੀਸ ਲਈ ਵਿਦਿਆਰਥੀ ਖੁਦ ਜਿੰਮੇਵਾਰ ਹੋਵੇਗਾ।ਇਸ ਨੂੰ ਅਤਿ ਜਰੂਰੀ ਸਮਝਿਆ ਜਾਵੇ।

  (ਨੋਟਿਸ ਮਿਤੀ 12/02/2022) ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਕਾਲਜ ਲਾਇਬ੍ਰੇਰੀ ਵਿੱਚ ਵੱਧ ਤੋਂ ਵੱਧ ਆਉਣ ਅਤੇ ਲਾਇਬ੍ਰੇਰੀ ਵਿੱਚ ਮੋਜੂਦ ਕਿਤਾਬਾਂ, ਰਸਾਲੇ, ਅਖਬਾਰ ਆਦਿ ਪੜਨ ਦਾ ਲਾਭ ਪ੍ਰਾਪਤ ਕਰਨ ਜਿਹੜੇ ਵਿਦਿਆਰਥੀ ਕਾਲਜ ਲਾਇਬ੍ਰੇਰੀ ਵਿੱਚ ਵੱਧ ਆਉਣਗੇ ਉਹਨਾ ਦੀ ਸੂਚੀ ਤਿਆਰ ਕੀਤੀ ਜਾਵੇਗੀ। ਅਤੇ ਹਰ ਮਹੀਨੇ ਉਹਨਾ ਵਿੱਚੋ ਇੱਕ ਵਿਦਿਆਰਥੀ 'Star of Month’ ਕੱਢਿਆ ਜਾਵੇਗਾ ਅਤੇ ਉਸ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਤਸਵੀਰ ਕਾਲਜ ਲਾਇਬ੍ਰੇਰੀ ਵਿੱਚ ਡਿਸਪਲੇ ਕੀਤੀ ਜਾਵੇਗੀ।

  (ਨੋਟਿਸ ਮਿਤੀ 08/02/2022)  ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੇ ਕਾਲਜ ਵਿੱਚ ਜਗਤ ਗੂਰੁ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਤ ਨਵਾ ਕੋਰਸ (Certificate in Embroidery and Diploma in Fashion Design) ਸੁਰੂ ਹੋ ਚੁੱਕਿਆ ਹੈ। ਜਿਹੜੇ ਵਿਦਿਆਰਥੀ ਇਸ ਕੋਰਸ ਵਿੱਚ ਦਾਖਲਾ ਲੈਣ ਦੇ ਇੱਛੁਕ ਹਨ ਉਹ ਵਿਦਿਆਰਥੀ ਪ੍ਰੋ. ਨਜਮਾ ਪ੍ਰਵੀਨ (78147-66399) ਨਾਲ ਸੰਪਰਕ ਕਰ ਸਕਦੇ ਹਨ। ਇਸ ਕੋਰਸ ਵਿੱਚ ਦਾਖਲਾ ਲੈਣ ਦੀ ਆਖਰੀ ਮਿਤੀ 28-02-2022 ਹੈ

  (ਨੋਟਿਸ ਮਿਤੀ 04/12/2021)  ਕਾਲਜ ਦੇ ਸਮੂਹ ਮੌਜੂਦਾ ਅਤੇ ਪਾਸ-ਆਊਟ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜਗਾਰ ਯੋਜਨਾ ਤਹਿਤ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਖੇ ਮਿਤੀ 06/12/2021 ਅਤੇ 07/12/2021 ਨੂੰ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਸਮੂਹ ਵਿਦਿਆਰਥੀਆਂ ਨੂੰ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਹਿਦਾਇਤ ਕੀਤੀ ਜਾਂਦੀ ਹੈ।  ਮੇਲੇ ਵਿੱਚ ਉਪਲੱਬਧ ਨੌਕਰੀਆਂ ਦੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

  (ਨੋਟਿਸ ਮਿਤੀ 11/11/2021) ਕਾਲਜ ਵਿੱਚ ਸੈਸ਼ਨ 2021-22 ਲਈ ਬੀ.ਏ,ਬੀ.ਕਾਮ, ਬੀ.ਸੀ.ਏ ਅਤੇ ਪੀ.ਜੀ.ਡੀ.ਸੀ ਏ ਕਲਾਸਾਂ ਵਿੱਚ ਦਾਖਲਾ ਲੈਣ ਵਾਲੇ ਚਾਹਵਾਨ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੇ ਵਿਦਿਆਰਥੀ ਉਕਤ ਕਲਾਸਾਂ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਹ ਮਿਤੀ 20-11-2021 ਤੱਕ ਬਿਨਾ ਲੇਟ ਫੀਸ ਦਾਖਲਾ ਲੈ ਸਕਦੇ ਹਨ । ਦਾਖਲਾ ਵਿੱਚ ਵਿਦਿਆਰਥੀ ਨੂੰ ਫੀਸਾ ਸੰਬੰਧੀ ਛੁਟ ਦਿੱਤੀ ਜਾਵੇਗੀ। ਸਮੂਹ ਚਾਹਵਾਨ ਵਿਦਿਆਰਥੀ ਨੋਟ ਕਰਨ।

  (ਨੋਟਿਸ ਮਿਤੀ 19/10/2021)  ਕਾਲਜ ਦੇ ਬੀ.ਏ./ਬੀ.ਕਾਮ./ਬੀ.ਸੀ.ਏ. ਸਮੈਸਟਰ 3 ਅਤੇ ਸਮੈਸਟਰ 5 ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੀਖਿਆ ਫਾਰਮ ਸੰਬੰਧੀ ਪੋਰਟਲ pupexamination.ac.in 'ਤੇ ਲਾਗ ਇਨ ਕਰਕੇ ਆਪਣਾ ਪ੍ਰੀਖਿਆ ਫਾਰਮ ਅਤੇ ਮੌਜੂਦਾ ਸਮੈਸਟਰ ਦੇ ਲਈ ਫਾਰਮ ਵਿੱਚ ਭਰੇ ਗਏ ਹਨ ਜੋ ਕਿ ਵਿਦਿਆਰਥੀ ਵੱਲੋਂ  ਵਿਸ਼ੇ ਚੈਕ ਕਰ ਲਏ ਜਾਣ। ਜੇਕਰ ਪ੍ਰੀਖਿਆ ਫਾਰਮ ਵਿੱਚ ਮੌਜੂਦਾ ਸਮੈਸਟਰ ਲਈ ਭਰਿਆ ਗਿਆ ਕੋਈ ਵਿਸ਼ਾ ਗਲਤ ਹੈ ਤਾਂ ਵਿਦਿਆਰਥੀ 20/10/2021 ਨੂੰ 02:00 ਵਜੇ ਤੋਂ ਪਹਿਲਾਂ ਪਹਿਲਾਂ ਕਾਲਜ ਦਫਤਰ (95697-44321) ਵਿਖੇ ਸੰਪਰਕ ਕਰਕੇ ਆਪਣੇ ਵਿਸ਼ੇ ਸਹੀ ਕਰਵਾ ਸਕਦਾ ਹੈ। ਉਸ ਤੋਂ ਬਾਅਦ ਵਿਸ਼ੇ ਸਹੀ ਕਰਨ ਸੰਬੰਧੀ ਕੋਈ ਆਪਸ਼ਨ ਵਿਦਿਆਰਥੀ ਕੋਲ ਨਹੀਂ ਹੋਵੇਗੀ। ਜੇਕਰ ਵਿਦਿਆਰਥੀ ਦੇ ਵੱਲੋਂ ਪ੍ਰੀਖਿਆ ਫਾਰਮ ਵਿੱਚ ਭਰੇ ਗਏ ਵਿਸ਼ੇ ਚੈਕ ਨਹੀਂ ਕੀਤੇ ਜਾਂਦੇ ਅਤੇ ਕੋਈ  ਵਿਸ਼ਾ ਗਲਤ ਭਰਿਆ ਜਾਂਦਾ ਹੈ ਤੇ ਵਿਦਿਆਰਥੀ ਸਮੇਂ ਸਿਰ ਵਿਸ਼ੇ ਨੂੰ ਠੀਕ ਨਹੀ ਕਰਵਾੳਂੁਦਾ ਇਸ ਤੋਂ  ਬਾਅਦ ਜੇਕਰ ਪੰਜਾਬੀ ਯੂਨੀਵਰਸਿਟੀ ਵੱਲੋਂ ਆਉਣ ਵਾਲੇ ਨਤੀਜੇ ਵਿੱਚ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਇਸ ਦੀ ਨਿਰੋਲ ਜਿੰਮੇਵਾਰੀ ਵਿਦਿਆਰਥੀ ਦੀ ਹੋਵੇਗੀ। ਇਸ ਨੂੰ ਅਤਿ ਜਰੂਰੀ ਸਮਝਿਆ ਜਾਵੇ।  

  (ਨੋਟਿਸ ਮਿਤੀ 19/10/2021) ਕਾਲਜ ਦੇ ਬੀ.ਏ. ਭਾਗ ਪਹਿਲਾ ਦੇ  ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਆਪਣਾ ਵਿਸ਼ਾ ਬਦਲੀ ਕਰਵਾਉਣਾ ਚਾਹੁੰਦੇ ਹਨ। ਉਹ ਵਿਦਿਆਰਥੀ ਮਿਤੀ 15-10-2021 ਤੱਕ ਆਪਣਾ ਵਿਸ਼ਾ ਬਦਲੀ ਕਰਵਾ ਸਕਦੇ ਹਨ।ਵਿਸ਼ਾ ਬਦਲੀ ਕਰਵਾਉਣ ਵਾਲੇ ਵਿਦਿਆਰਥੀ ਕਾਲਜ ਦਫ਼ਤਰ ਨਾਲ ਸੰਪਰਕ ਕਰਨ।

  (ਨੋਟਿਸ ਮਿਤੀ 11/10/2021)ਕਾਲਜ ਦੇ ਸਮੂਹ ਘੱਟ ਗਿਣਤੀ ਸ਼੍ਰੇਣੀ ਨਾਲ ਸੰਬੰਧਤ ਵਿਦਿਆਰਥੀਆਂ (ਸਿੱਖ, ਮੁਸਲਿਮ,ਬੋਧੀ,ਜੈਨੀ, ਇਸਾਈ ਆਦਿ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Post-Matric Scholarship for Miniorty ਦਾ ਪੋਰਟਲ ਖੁੱਲ ਗਿਆ ਹੈ। ਇਸ ਲਈ ਜੋ ਵੀ ਵਿਦਿਆਰਥੀ ਸਕਾਲਰਸ਼ਿਪ ਲਈ ਅਪਲਾਈ ਕਰਨਾ ਚਾਹੁੰਦਾ ਹੈ ਉ ਮਿਤੀ 30-10-2021 ਤੋਂ ਪਹਿਲਾ ਆਨ-ਲਾਇਨ ਅਪਲਾਈ ਕਰਕੇ ਆਪਣੇ ਦਸਤਾਵੇਜ ਕਾਲਜ ਵਿੱਚ ਜਮ੍ਹਾਂ ਕਰਵਾ ਦੇਣ ਅਤੇ ਜੋ ਵਿਦਿਆਰਥੀ ਅਨੁਸੂਚਿਤ ਜਾਤੀ ਨਾਲ ਸੰਬੰਧ ਰਖਦੇ ਹਨ ਉਹ ਇਸ ਪੋਰਟਲ ਤੇ ਅਪਲਾਈ ਨਾ ਕਰਨ ਅਤੇ ਸੰਬੰਧਤ ਵਿਦਿਆਰਥੀ Dr. Ambedkar Scholarship portal by Punjab Government (https://scholarships.punjab.gov.in/) ਖੁੱਲਣ ਤੇ ਹੀ ਅਪਲਾਈ ਕਰਨ।ਸਮੂਹ ਸੰਬੰਧਤ ਨੋਟ ਕਰਨ। 

  (ਨੋਟਿਸ ਮਿਤੀ 08/10/2021) ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਉਹਨਾਂ ਦੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ-19 ਟੀਕਾਕਰਨ ਕਰਵਾਉਣਾ ਲਾਜ਼ਮੀ ਹੈ। ਕਾਲਜ ਵਿੱਚ ਆਫ-ਲਾਈਨ ਮੋਡ ਵਿੱਚ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਲਈ ਵਿਦਿਆਰਥੀ ਵੱਲੋਂ ਕੋਵਿਡ-19 ਸਰਟੀਫਿਕੇਟ ਕਾਲਜ ਲਾਇਬ੍ਰੇਰੀ ਵਿੱਚ ਸ੍ਰੀ ਮੁਹੰਮਦ ਸਈਦ ਕੋਲ ਜਮ੍ਹਾਂ ਕਰਵਾ ਕੇ ਕਾਲਜ ਸ਼ਨਾਖਤੀ ਕਾਰਡ ਉੱਪਰ ਵੈਕਸੀਨੇਸ਼ਨ ਸਟੈਂਪ ਲੱਗੀ ਹੋਣੀ ਲਾਜ਼ਮੀ ਹੈ। ਵਿਦਿਆਰਥੀ ਕਾਲਜ ਸਨਾਖਤੀ ਕਾਰਡ ਨੂੰ ਹਰ ਸਮੇਂ ਆਪਣੇ ਕੋਲ ਰੱਖੇ ਇਸ ਦੀ ਕਿਸੇ ਸਮੇਂ ਵੀ ਚੈਕਿੰਗ ਕੀਤੀ ਜਾ ਸਕਦੀ ਹੈ। ਇਸ ਨੂੰ ਅਤਿਅੰਤ ਜਰੂਰੀ ਸਮਝਿਆ ਜਾਵੇ।


  (ਨੋਟਿਸ ਮਿਤੀ 06/10/2021)ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਮਿ ਮਿਤੀ 07-10-2021 ਨੂੰ ਮਹਾਰਾਜ ਅਗਰਸੈਨ ਜੈਯੰਤੀ ਦੀ ਕਾਲਜ ਵਿੱਚ ਛੁੱਟੀ ਹੋਵੇਗੀ


  (ਨੋਟਿਸ ਮਿਤੀ 29/09/2021)ਕਾਲਜ ਦੇ ਬੀ.ਏ., ਬੀ.ਕਾਮ, ਬੀ.ਸੀ.ਏ. ਦੇ ਭਾਗ ਦੂਜਾ ਅਤੇ ਤੀਜਾ ਦੇ  ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਾਲਜ ਵਿੱਚ ਕਲਾਸਾਂ  ਆਫ-ਲਾਈਨ ਮੋਡ ਵਿੱਚ ਸ਼ੁਰੂ ਹਨ। ਵਿਦਿਆਰਥੀ ਕਾਲਜ ਵਿੱਚ ਕਲਾਸਾਂ ਲਗਾਉਣਾ ਯਕੀਨੀ ਬਣਾਉਣ।ਕਲਾਸ/ਕਾਲਜ ਵਿੱਚ ਲਗਾਤਾਰ 10 ਦਿਨ ਗੈਰਹਾਜ਼ਰ ਰਹਿਣ ਵਾਲੇ ਵਿਦਿਆਰਥੀ ਦਾ ਨਾਮ ਕੱਟ ਦਿੱਤਾ ਜਾਵੇਗਾ।

  ਉਕਤ ਕਲਾਸਾਂ ਲਗਾਉਣ ਵਾਲੇ ਵਿਦਿਆਰਥੀਆਂ ਦੇ ਕੋਵਿਡ-19 ਵੈਕਸ਼ੀਨ ਦੀ ਪਹਿਲੀ ਡੋਜ਼ ਲੱਗੀ ਹੋਣੀ ਲਾਜ਼ਮੀ ਹੈ।

  (ਨੋਟਿਸ ਮਿਤੀ 24/09/2021) ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਉਹਨਾਂ ਦੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ-19 ਟੀਕਾਕਰਨ ਕਰਵਾਉਣਾ ਲਾਜ਼ਮੀ ਹੈ। ਕਾਲਜ ਵਿੱਚ ਆਫ-ਲਾਈਨ ਮੋਡ ਵਿੱਚ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਲਈ ਵਿਦਿਆਰਥੀ ਵੱਲੋਂ ਕੋਵਿਡ-19 ਸਰਟੀਫਿਕੇਟ ਕਾਲਜ ਲਾਇਬ੍ਰੇਰੀ ਵਿੱਚ ਸ੍ਰੀ ਮੁਹੰਮਦ ਸਈਦ ਕੋਲ ਜਮ੍ਹਾਂ ਕਰਵਾ ਕੇ ਕਾਲਜ ਸ਼ਨਾਖਤੀ ਕਾਰਡ ਉੱਪਰ ਵੈਕਸੀਨੇਸ਼ਨ ਸਟੈਂਪ ਲੱਗੀ ਹੋਣੀ ਲਾਜ਼ਮੀ ਹੈ। ਵਿਦਿਆਰਥੀ ਕਾਲਜ ਸਨਾਖਤੀ ਕਾਰਡ ਨੂੰ ਹਰ ਸਮੇਂ ਆਪਣੇ ਕੋਲ ਰੱਖੇ ਇਸ ਦੀ ਕਿਸੇ ਸਮੇਂ ਵੀ ਚੈਕਿੰਗ ਕੀਤੀ ਜਾ ਸਕਦੀ ਹੈ। ਇਸ ਨੂੰ ਅਤਿਅੰਤ ਜਰੂਰੀ ਸਮਝਿਆ ਜਾਵੇ।

  (ਨੋਟਿਸ ਮਿਤੀ 23/09/2021) ਕਾਲਜ ਦੇ ਬੀ.ਏ., ਬੀ.ਕਾਮ, ਬੀ.ਸੀ.ਏ. ਦੇ ਭਾਗ ਦੂਜਾ ਅਤੇ ਤੀਜਾ ਦੇ  ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਾਲਜ ਵਿੱਚ ਕਲਾਸਾਂ  ਆਫ-ਲਾਈਨ ਮੋਡ ਵਿੱਚ ਸ਼ੁਰੂ ਹਨ। ਵਿਦਿਆਰਥੀ ਕਾਲਜ ਵਿੱਚ ਕਲਾਸਾਂ ਲਗਾਉਣਾ ਯਕੀਨੀ ਬਣਾਉਣ।ਕਲਾਸ/ਕਾਲਜ ਵਿੱਚ ਲਗਾਤਾਰ ਗੈਰਹਾਜ਼ਰ ਰਹਿਣ ਵਾਲੇ ਵਿਦਿਆਰਥੀ ਨੂੰ ਪ੍ਰੀਖਿਆ ਸਮੇਂ ਯੂਨੀਵਰਸਿਟੀ ਨਿਯਮਾਂ ਅਨੁਸਾਰ ਲੋੜੀਦੀਆਂ ਹਾਜਰੀਆਂ ਪੂਰੀਆਂ ਕਰਨ ਵਿੱਚ ਕੋਈ ਵੀ ਸਮੱਸਿਆ ਆਉਦੀ ਹੈ ਤਾਂ ਵਿਦਿਆਰਥੀ ਆਪ ਖੁਦ ਜੁਮੇਵਾਰ ਹੋਵੇਗਾ।

  ਉਕਤ ਕਲਾਸਾਂ ਲਗਾਉਣ ਵਾਲੇ ਵਿਦਿਆਰਥੀਆਂ ਦੇ ਕੋਵਿਡ-19 ਵੈਕਸ਼ੀਨ ਦੀ ਪਹਿਲੀ ਡੋਜ਼ ਲੱਗੀ ਹੋਣੀ ਲਾਜ਼ਮੀ ਹੈ।

  (ਨੋਟਿਸ ਮਿਤੀ 21/09/2021) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਖੇਤਰੀ ਯੁਵਕ ਅਤੇ ਲੋਕ ਮੇਲੇ 2021-22 ਦੀ ਮੇਜ਼ਬਾਨੀ ਐਲ.ਬੀ.ਐਸ. ਆਰਿਆ ਮਹਿਲਾ ਕਾਲਜ, ਬਰਨਾਲਾ ਵੱਲੋਂ ਮਿਤੀ 29-30-31 ਅਕਤੁੂਬਰ ਅਤੇ 01 ਨਵੰਬਰ 2021 ਨੂੰ ਕਰਵਾਇਆ ਜਾ ਰਿਹਾ ਹੈ। ਕਾਲਜ ਵੱਲੋਂ ਜੋ ਵਿਦਿਆਰਥੀ ਨੱਥੀ ਲਿਸਟ ਵਿੱਚ ਸ਼ਾਮਿਲ ਆਇਟਮ/ਗਤੀਵਿਧੀ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਵਿਦਿਆਰਥੀ ਮਿਤੀ 28-09-2021 ਤੱਕ ਯੂਥ-ਕੋਆਰਡੀਨੇਟਰ ਨਾਲ ਸੰਪਰਕ ਕਰਨ।   ਯੂਥ-ਕੋਆਰਡੀਨੇਟਰ:- ਡਾ. ਕਮਲਜੀਤ ਸਿੰਘ

  (ਨੋਟਿਸ ਮਿਤੀ 03/09/2021) ਸਮੂਹ ਅਨੁਸੂਚਿਤ ਜਾਤੀ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿੰਨ੍ਹਾਂ ਨੇ ਡਾ. ਬੀ. ਆਰ. ਅੰਬੇਡਕਰ ਸਕਾਲਰਸ਼ਿਪ ਲਈ ਅਪਲਾਈ ਕਰਨਾ ਹੈ ਉਨ੍ਹਾ ਕੋਲ ਫਰੀਸ਼ਿਪ ਕਾਰਡ ਹੋਣਾ ਜਰੂਰੀ ਹੈ। ਇਸ ਲਈ ਸਮੂਹ ਸੰਬੰਧਤ ਵਿਦਿਆਰਥੀਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਮਿਤੀ 15-09-2021 ਤੱਕ ਹਰ ਹਾਲਤ ਵਿੱਚ ਆਪਣਾ ਫਰੀਸ਼ਿਪ ਕਾਰਡ ਅਪਲਾਈ ਕਰਕੇ ਉਸਦੀਆਂ ਦੋ ਫੋਟੋ ਕਾਪੀਆ ਕਾਲਜ ਵਿੱਚ ਪ੍ਰੋ. ਰਮਨਦੀਪ ਕੌਰ ਕੋਲ ਜਮ੍ਹਾਂ ਕਰਵਾ ਦੇਣ। ਜਿਸ ਵਿਦਿਆਰਥੀ ਕੋਲ ਫਰੀਸ਼ਿਪ ਕਾਰਡ ਨਹੀਂ ਹੋਵੇਗਾ ਉਹ ਸਕਾਲਰਸ਼ਿਪ ਅਪਲਾਈ ਕਰਨ ਦੇ ਯੋਗ ਨਹੀਂ ਹੋਵੇਗਾ।

  (ਨੋਟਿਸ ਮਿਤੀ 28/08/2021)ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 30/08/2021 ਦਿਨ ਸੋਮਵਾਰ ਨੂੰ ਜਨਮ ਅਸ਼ਟਮੀ ਦੇ ਅਵਸਰ ਤੇ  ਕਾਲਜ ਵਿੱਚ ਛੁੱਟੀ ਰਹੇਗੀ।

  (ਨੋਟਿਸ ਮਿਤੀ 25/08/2021) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੀ.ਏ/ਬੀ.ਕਾਮ. ਭਾਗ ਦੂਜਾ ਅਤੇ ਤੀਜਾ ਦੇ ਜੋ ਵਿਦਿਆਰਥੀ ਸੈਸ਼ਨ 2021-22 ਦਾ ਦਾਖਲਾ ਕਰਵਾ ਚੁੱਕੇ ਹਨ ਅਤੇ ਕੋਵਿਡ-19 ਦਾ ਟੀਕਾਕਰਣ ਕਰਵਾ ਚੁੱਕੇ ਹਨ, ਉਹ ਵਿਦਿਆਰਥੀ ਕਾਲਜ ਵਿੱਚ ਆਪਣੀ ਕਲਾਸ ਲਗਾਉਣਾ ਯਕੀਨੀ ਬਣਾਉਣ। ਯੂਨੀਵਰਸਿਟੀ ਦੀ ਹਦਾਇਤਾਂ ਅਨੁਸਾਰ ਹਾਜਰੀ ਦੀ ਸ਼ਰਤਾਂ ਪੂਰੀ ਕਰਨ ਦੀ ਜਿੰਮੇਵਾਰੀ ਵਿਦਿਆਰਥੀ ਦੀ ਖੁਦ ਦੀ ਹੋਵੇਗੀ।ਜਿਨ੍ਹਾਂ ਵਿਦਿਆਰਥੀਆਂ ਨੇ ਹੁਣ ਤੱਕ ਦਾਖਲਾ ਪ੍ਰਕਿਰਿਆ ਪੂਰੀ ਨਹੀਂ ਕੀਤੀ, ਉਹ ਜਲਦ ਤੋਂ ਜਲਦ ਆਪਣਾ ਦਾਖਲਾ ਕਰਵਾਉਣ ਤਾਂ ਜੋ ਵਿਦਿਆਰਥੀ ਨੂੰ ਕਿਸੇ ਤਰ੍ਹਾਂ ਦੀ ਲੇਟ ਫੀਸ ਦਾ ਸਾਹਮਣਾ ਨਾ ਕਰਨਾ ਪਵੇ।

  (ਨੋਟਿਸ ਮਿਤੀ 25/08/2021) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਸ ਵੀ ਵਿਦਿਆਰਥੀ ਨੇ ਕਾਲਜ ਲਾਇਬਰੇਰੀ ਤੋਂ ਕੋਈ ਕਿਤਾਬ ਪੜ੍ਹਣ ਲਈ ਪ੍ਰਾਪਤ ਕੀਤੀ ਹੋਈ ਹੈ ਤਾਂ ਉਹ ਕਿਤਾਬ ਹਰ ਹਾਲਤ ਵਿੱਚ ਮਿਤੀ 31/08/2021 ਤੱਕ ਵਾਪਸ ਜਮਾਂ ਕਰਵਾ ਦੇਣ। ਵਿਦਿਆਰਥੀ ਲੋੜ ਅਨੁਸਾਰ ਦੁਬਾਰਾ ਕੋਈ ਵੀ ਕਿਤਾਬ ਲੈ ਸਕਦੇ ਹਨ।

  (ਨੋਟਿਸ ਮਿਤੀ 24/08/2021)ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੁਆਰਾ ਬਣਾਏ ਪੋਰਟਲ ਤੇ ਬੀ.ਏ, ਬੀ.ਕਾਮ, ਬੀ.ਸੀ.ਏ, ਪੀ.ਜੀ.ਡੀ.ਸੀ.ਏ ਅਤੇ ਐਮ.ਐਸ.ਸੀ(ਆਈ ਟੀ) ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2021-22 ਦੀ ਰਜਿਸ਼ਟਰੇਸਨ ਦੀ ਆਖਰੀ ਮਿਤੀ 19/08/2021 ਦੀ ਲਗਾਤਾਰਤਾ ਵਿੱਚ ਵਾਧਾ ਕਰਦੇ ਹੋਏ ਆਖਰੀ ਤਾਰੀਖ 31/08/2021 ਕਰ ਦਿੱਤੀ ਗਈ ਹੈ। ਸੋ ਜਲਦੀ ਤੋਂ ਜਲਦੀ (ਰਜਿਸ਼ਟਰੇਸਨ ਲਈ ਇੱਥੇ ਕਲਿਕ ਕਰੋ)

  (ਨੋਟਿਸ ਮਿਤੀ 14/08/2021)ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੁਆਰਾ ਬਣਾਏ ਪੋਰਟਲ ਤੇ ਬੀ.ਏ, ਬੀ.ਕਾਮ, ਬੀ.ਸੀ.ਏ, ਪੀ.ਜੀ.ਡੀ.ਸੀ.ਏ ਅਤੇ ਐਮ.ਐਸ.ਸੀ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2021-22 ਦੀ ਰਜਿਸ਼ਟਰੇਸਨ ਦੀ ਆਖਰੀ ਤਾਰੀਖ 19/08/2021 ਹੈ। (ਰਜਿਸ਼ਟਰੇਸਨ ਲਈ ਇੱਥੇ ਕਲਿਕ ਕਰੋ)

  (ਨੋਟਿਸ ਮਿਤੀ 13/08/2021)  ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ੋਸ਼ਲ ਮੀਡੀਆਂ ਤੇ ਚੱਲ ਰਹੇ ਸਰਕੂਲਰ ਜਿਸ ਵਿੱਚ ਕਿਹਾ ਹਿਆ ਹੈ ਕਿ "ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਪ੍ਰੀਖਿਆਵਾਂ ਆਫਲਾਈਨ ਪ੍ਰੀਕਿਰਿਆ ਨਾਲ ਲਈਆਂ ਜਾਣਗੀਆਂ" ਆਫਲਾਈਨ ਪ੍ਰੀਖਿਆਵਾ ਹੋਣ/ਲੈਣ ਸੰਬੰਧੀ ਕੋਈ ਵੀ ਪੱਤਰ ਜਾਂ ਹੁਕਮ ਕੰਟਰੋਲਰ ਦਫ਼ਤਰ ਵੱਲੋ ਜਾਰੀ ਨਹੀਂ ਕੀਤਾ ਗਿਆ।

  (ਨੋਟਿਸ ਮਿਤੀ 31/07/2021) ਬੀ.ਏ./ਬੀ.ਕਾਮ ਭਾਗ ਦੂਸਰਾ ਵਿੱਚ ਦਾਖਲਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿੱਦਿਅਕ ਸੈਸ਼ਨ 2021-22 ਦੇ ਦਾਖਲੇ ਲਈ ਕਾਲਜ ਪੋਰਟਲ ਸ਼ੁਰੂ ਹੋ ਗਿਆ ਹੈ। ਵਿਦਿਆਰਥੀ ਜਲਦੀ ਤੋਂ ਜਲਦੀ ਕਾਲਜ ਪੋਰਟਲ'ਤੇ ਦਾਖਲੇ ਲਈ ਅਪਲਾਈ ਕਰ ਦੇੇਣ। ਦਾਖਲੇ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ 05 ਅਗਸਤ, 2021 ਹੈ। ਸਮੂਹ ਸੰਬੰਧਤ ਨੋਟ ਕਰਨ।

  (ਨੋਟਿਸ ਮਿਤੀ 31/07/2021) ਕਾਲਜ ਦੇ ਬੀ.ਏ./ਬੀ.ਕਾਮ. ਭਾਗ ਤੀਸਰਾ ਸੈਸ਼ਨ 2021-22 ਦੇ ਦਾਖਲੇ ਦੇ ਉਮੀਦਵਾਰਾਂ (ਪੁਰਾਣੇ ਵਿਦਿਆਰਥੀ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਾਖਲਾ ਫੀਸ ਭਰਨ ਦੀ ਅੰਤਿਮ ਮਿਤੀ 05/08/2021 ਹੈ। ਮਿਤੀ 02ਅਗਸਤ, 2021 ਤੋਂ ਕਲਾਸਾਂ ਰੈਗੂਲਰ ਸ਼ੁਰੂ ਹੋ ਰਹੀਆਂ ਹਨ। ਇਸ ਕਰਕੇ ਵਿਦਿਆਰਥੀ ਅੰਤਿਮ ਮਿਤੀ ਤੋਂ ਪਹਿਲਾਂ ਪਹਿਲਾਂ ਫੀਸ ਭਰਨਾਂ ਯਕੀਨੀ ਬਣਾਉਣ। ਲੈਕਚਰ ਸ਼ੌਰਟ ਹੋਣ ਦੀ ਸੂਰਤ ਵਿੱਚ ਵਿਦਿਆਰਥੀ ਖੁਦ ਜਿੰਮੇਵਾਰ ਹੋਵੇਗਾ।

  (ਨੋਟਿਸ ਮਿਤੀ 31/07/2021) ਕਾਲਜ ਦੇ ਸਮੂਹ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 02 ਅਗਸਤ, 2021 ਤੋਂ ਬੀ.ਏ./ਬੀ.ਕਾਮ ਸਮੈਸਟਰ 5 ਦੀਆਂ ਰੈਗੂਲਰ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਇਹ ਕਲਾਸਾਂ Blended Mode ਵਿੱਚ ਲਗਾਈਆਂ ਜਾਣਗੀਆਂ ।  ਜਿਹੜੇ ਵਿਦਿਆਰਥੀਆਂ ਨੇ ਕੋਵਿਡ-19 ਵੈਕਸੀਸ਼ਨ ਦੀ ਘੱਟ ਤੋਂ ਘੱਟ ਇੱਕ ਡੋਜ਼ ਲਗਵਾ ਲਈ ਹੈ, ਉਹ ਵਿਦਿਆਰਥੀ ਕਾਲਜ ਆ ਕੇ ਕਲਾਸ ਲਗਾ ਸਕਦੇ ਹਨ। ਸਮੂਹ ਸੰਬੰਧਤ ਨੋਟ ਕਰਨ।

  (ਨੋਟਿਸ ਮਿਤੀ 31/07/2021) ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਯੂ.ਜੀ.ਸੀ ਵੱਲੋ ਕੌਮੀ ਸਿੱਖਿਆ ਨੀਤੀ, 2020 ਦੇ ਇੱਕ ਸਾਲ ਮੁਕੰਮਲ ਹੋਣ ਉਤੇ ਮਿਤੀ 02 ਅਗਸਤ 2021, 12:30 PM ਤੋ 2:30 PM ਵਜੇ ਤੱਕ Holistic & Multidisciplinary Education ਉੱਤੇ ਨੈਸ਼ਨਲ ਵੈਬੀਨਾਰ ਕਰਵਾਈਆ ਜਾ ਰਿਹਾ ਹੈ। ਇਸ ਨੈਸ਼ਨਲ ਵੈਬੀਨਾਰ ਵਿੱਚ ਹੇਠ ਦਿੱਤੇ  ਲਿੰਕ ਰਾਹੀ ਸ਼ਮੂਲੀਅਤ ਕਰਨਾ ਯਕੀਨੀ ਬਣਾਈਆ ਜਾਵੇ: 

  UGC YouTube Channel:: https://www.youtube.com/channel/UClbbWYTjSiXnhShJ0Z1-05g

  (ਨੋਟਿਸ ਮਿਤੀ 31/07/2021) ਪੀ.ਜੀ.ਡੀ.ਸੀ.ਏ./ ਐਮ.ਐਸਸੀ.(ਆਈ.ਟੀ) ਭਾਗ ਪਹਿਲਾ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2021-22 ਵਿੱਚ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਦਾਖਲੇ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਹ ਫਾਰਮ ਭਰਨ ਤੋਂ ਬਾਅਦ ਦਾਖਲੇ ਸ਼ੁਰੂ ਹੋਣ 'ਤੇ ਕਾਲਜ ਵੱਲੋਂ ਉਮੀਦਵਾਰ ਨੂੰ ਫੋਨ ਕਰਕੇ ਜਾਣਕਾਰੀ ਦੇ ਦਿੱਤੀ ਜਾਵੇਗੀ। (ਰਜਿਸ਼ਟਰੇਸਨ ਲਈ ਇੱਥੇ ਕਲਿਕ ਕਰੋ)

  (ਨੋਟਿਸ ਮਿਤੀ 31/07/2021)ਬੀ.ਏ./ਬੀ.ਕਾਮ./ਬੀ.ਸੀ.ਏ ਭਾਗ ਪਹਿਲਾ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2021-22 ਵਿੱਚ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਦਾਖਲੇ ਲਈ ਆਰਜ਼ੀ ਤੌਰ 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਹ ਫਾਰਮ ਭਰਨ ਤੋਂ ਬਾਅਦ ਦਾਖਲੇ ਸ਼ੁਰੂ ਹੋਣ'ਤੇ ਕਾਲਜ ਵੱਲੋਂ ਉਮੀਦਵਾਰ ਨੂੰ ਫੋਨ ਕਰਕੇ ਜਾਣਕਾਰੀ ਦੇ ਦਿੱਤੀ ਜਾਵੇਗੀ।  (ਰਜਿਸ਼ਟਰੇਸਨ ਲਈ ਇੱਥੇ ਕਲਿਕ ਕਰੋ)

  (ਨੋਟਿਸ ਮਿਤੀ 16/07/2021)ਕਾਲਜ ਦੇ ਸਮੂਹ ਵਿਦਆਰਥੀਆਂ ਨੂੰ ਡਾਇਰੈਕਟਰ ਸਿੱਖਿਆ ਵਿਭਾਗ (ਕਾ.) ਦੇ ਪੱਤਰ ਨੰ 7/104-2019 ਕਾ. ਐਜੂ(3) ਦੇ ਸੰਬੰਧ ਵਿੱਚ ਹਦਾਇਤ ਕੀਤੀ ਜਾਂਦੀ ਹੈ ਕਿ ਕਾਲਜ ਦੇ ਸਾਰੇ ਵਿਿਦਆਰਥੀਆਂ (ਜਿਹੜੇ ਵਿਿਦਆਰਥੀ 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਹਨ)  ਨੂੰ Covid-19 Vaccination ਕਰਵਾਉਣੀ ਜਰੂਰੀ ਹੈ। ਜਿਹੜੇ ਵਿਿਦਆਰਥੀ ਆਪਣੇ ਪੱਧਰ ਤੇ ਆਪਣੇ ਨੇੜੇ ਦੇ ਕਿਸੇ ਵੀ Covid-19 Vaccination ਕੈਂਪ ਵਿੱਚ ਟੀਕਾਕਰਣ ਕਰਵਾ ਸਕਦੇ ਹਨ। ਇਸ ਲਈ ਇੱਥੇ ਕਲਿਕ ਕਰਕੇ ਲੋੜੀਂਦੀ ਜਾਣਕਾਰੀ ਭਰੀ ਜਾਵੇ।This document was last modified on: 30-09-2022