Principal's Message

ਪਿਆਰੇ ਵਿਦਿਆਰਥੀਓ !

ਸਰਕਾਰੀ ਕਾਲਜ, ਅਮਰਗੜ੍ਹ, ਪੰਜਾਬ ਸਰਕਾਰ ਵੱਲੋਂ ਸਾਲ 2013 ਵਿੱਚ ਸਥਾਪਿਤ ਇੱਕ ਮਹੱਤਵਪੂਰਨ ਵਿੱਦਿਅਕ ਅਦਾਰਾ ਹੈ । ਇਹ ਵਿੱਦਿਅਕ ਸੰਸਥਾ ਵਿਦਿਆਰਥੀਆਂ ਨੂੰ ਅਕਾਦਮਿਕ, ਸੱਭਿਆਚਾਰਕ ਅਤੇ ਸਮਾਜਿਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਲਈ ਇੱਕ ਮੀਲ ਪੱਥਰ ਵਜੋਂ ਸਾਬਤ ਹੋ ਰਿਹਾ ਹੈ । ਇਸ ਦੀ ਵਿਸ਼ਾਲ ਅਤੇ ਆਧੁਨਿਕ ਇਮਾਰਤ ਵਿੱਚ ਕਲਾਸ ਰੂਮ, ਕੰਪਿਊਟਰ ਲੈਬ, ਸਾਇੰਸ ਲੈਬ, ਵਰਚੂਅਲ ਅਤੇ ਸਮਾਰਟ ਕਲਾਸ ਰੂਮ, ਵਿਸ਼ਾਲ ਖੇਡ ਮੈਦਾਨ ਦੀ ਸਹੂਲਤ ਉਪਲੱਬਧ ਹੈ ।

ਕਾਲਜ ਵਿੱਚ ਬੀ.ਏ., ਬੀ.ਕਾਮ, ਬੀ.ਸੀ.ਏ., ਐੱਮ.ਐੱਸਸੀ. (ਆਈ.ਟੀ) ਅਤੇ ਪੀ.ਜੀ.ਡੀ.ਸੀ.ਏ ਕੋਰਸ ਚਲ ਰਹੇ ਹਨ। ਇਹਨਾਂ ਕੋਰਸਾਂ ਵਿੱਚ ਦਾਖਲਾ ਆਨ-ਲਾਈਨ ਮਾਧੀਅਮ ਰਾਹੀਂ ਪਾਰਦਰਸ਼ੀ ਢੰਗ ਨਾਲ ਕੀਤਾ ਜਾਂਦਾ ਹੈ। ਕਾਲਜ ਦਾ ਸਮੂ੍ਹ ਸਟਾਫ਼ ਵਿਦਿਆਰਥੀਆਂ ਦੀ ਹਰ ਖੇਤਰ ਵਿੱਚ ਯੋਗ ਅਗਵਾਈ ਕਰ ਰਿਹਾ ਹੈ । ਮੈਂ ਆਪਣੇ ਕਾਲਜ ਦੇ ਵਿਦਿਆਰਥੀਆਂ ਤੋਂ ਇਹ ਉਮੀਦ ਕਰਦਾ ਹਾਂ ਕਿ ਉਹ ਵੀ ਮਿਹਨਤ ਅਤੇ ਲ਼ਗਨ ਨਾਲ ਵਿੱਦਿਆ ਪ੍ਰਾਪਤ ਕਰਕੇ ਇੱਕ ਚੰਗੇ ਨਾਗਰਿਕ ਬਣਨਗੇ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਦੇਣਗੇ । ਅੱਜ ਦੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਵਿਆਪਕ ਤਬਦੀਲੀਆਂ ਅਤੇ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ । ਸਾਡੀ ਸੰਸਥਾ ਵਿਦਿਆਰਥੀਆਂ ਨੂੰ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰ ਰਹੀ ਹੈ । ਇਸ ਕਾਰਜ ਦੀ ਪੂਰਤੀ ਲਈ ਵਿਦਿਆਰਥੀਆਂ ਨੂੰ ਵੱਖ-ਵੱਖ ਵਿੱਦਿਅਕ ਗਤੀਵਿਧੀਆਂ, ਐਨ.ਐਸ.ਐਸ. ਕੈਂਪ, ਸੈਮੀਨਾਰ, ਯੁਵਕ ਮੇਲੇ ਅਤੇ ਖੇਡਾਂ ਰਾਹੀਂ ਇੱਕ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ । ਇਹ ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸੁਹਿਰਦ ਯਤਨ ਕਰ ਰਹੀ ਹੈ ।

ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਰਕਾਰੀ ਕਾਲਜ ਅਮਰਗੜ੍ਹ ਦਾ ਭਵਿੱਖ ਬਹੁਤ ਰੌਸ਼ਨ ਹੈ । ਇਸ ਕਾਲਜ ਦੇ ਸੁਯੋਗ ਅਤੇ ਮਿਹਨਤੀ ਸਟਾਫ਼ ਦੀ ਅਗਵਾਈ ਵਿੱਚ ਕਾਲਜ ਦੇ ਹੋਣਹਾਰ ਵਿਦਿਆਰਥੀ ਨਵੇਂ ਕੀਰਤੀਮਾਨ ਸਾਬਤ ਕਰਨਗੇ ਅਤੇ ਇਸ ਵਿੱਦਿਅਕ ਸੰਸਥਾ ਨੂੰ ਬੁਲੰਦੀਆਂ ਉੱਤੇ ਲੈ ਕੇ ਜਾਣਗੇ । ਮੈਂ ਤੁਹਾਡੀ ਕਾਮਯਾਬੀ ਅਤੇ ਚੰਗੇ ਭਵਿੱਖ ਦੀ ਆਸ ਕਰਦਾ ਹਾਂ ।

ਸ਼ੁਭ ਕਾਮਨਾਵਾਂ ਸਹਿਤ,

ਪ੍ਰੋ: ਮੀਨੂੰ
ਪ੍ਰਿੰਸੀਪਲ

ਫੋਨ ਨੰ: +91 94170-18164

Student Portal: Admissions and Fee Payments

All new and old students may login/apply to avail student centric services.